ਲੁਧਿਆਣਾ:( ਵਿਜੇ ਭਾਂਬਰੀ ) –
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ 295 ਪੰਜਾਬ ਅੱਜ ਸਿਵਲ ਹਸਪਤਾਲ ਗੇਟ ਦੇ ਸਾਹਮਣੇ ਭਰਪੂਰ ਧਰਨਾ ਮੁਜ਼ਾਹਰਾ ਤੇ ਰੋਸ ਮਾਰਚ ਕੀਤਾ ਗਿਆ। ਜਿਸ ਦੀ ਅਗਵਾਈ ਡਾਕਟਰ ਜਸਵਿੰਦਰ ਕਾਲਖ ਸੂਬਾ ਪ੍ਰਧਾਨ, ਡਾਕਟਰ ਰਜੇਸ਼ ਸ਼ਰਮਾ ਰਾਜੂ ਪ੍ਰੈਸ ਸਕੱਤਰ ਪੰਜਾਬ ਨੇ ਕੀਤੀ, ਇਸ ਧਰਨੇ ਦੀ ਪ੍ਰਧਾਨਗੀ ਡਾਕਟਰ ਸੁਖਵਿੰਦਰ ਸਿੰਘ ਅਟਵਾਲ ਜਿਲਾ ਪ੍ਰਧਾਨ ਲੁਧਿਆਣਾ, ਚੇਅਰਮੈਨ ਡਾ.ਅਵਤਾਰ ਸਿੰਘ ਲਸਾੜਾ, ਸ੍ਰਪਰਸਤ ਡਾ. ਬਚਨ ਸਿੰਘ ਭੁੱਟਾ, ਡਾ. ਜਸਵਿੰਦਰ ਸਿੰਘ ਜੜਤੌਲੀ ਵਾਈਸ ਚੇਅਰਮੈਨ ਲੁਧਿਆਣਾ, ਡਾ. ਕੇਸਰ ਸਿੰਘ ਜਨਰਲ ਸਕੱਤਰ ਧਾਂਦਰਾ, ਡਾਕਟਰ ਬਲਜਿੰਦਰ ਸਿੰਘ ਰਾੜੇ ਕੈਸ਼ੀਅਰ ਲੁਧਿਆਣਾ ਨੇ ਸਾਂਝੇ ਤੌਰ ਤੇ ਕੀਤੀ।
ਇਸ ਸਮੇਂ ਬੋਲਦਿਆਂ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਅੰਬੇਦਕਰ ਸੈਨਾ ਦੇ ਆਪੇ ਬਣੇ ਪ੍ਰਧਾਨ ਰਾਜਕੁਮਾਰ ਹੈਪੀ ਵੱਲੋਂ ਇੱਕ ਛੋਟਾ ਜਿਹਾ ਧਰਨਾ ਪ੍ਰਦਰਸ਼ਨ ਕਰਕੇ ਮੈਡੀਕਲਾਂ ਦੇ ਖਿਲਾਫ ਭੱਦੀ ਤੇ ਮੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ਜਿਸ ਦੇ ਵਿਰੋਧ ਦੇ ਵਿੱਚ ਪੂਰੇ ਪੰਜਾਬ ਭਰ ਦੇ ਸਹਿਰੀ ਤੇ ਪਿੰਡਾਂ ਦੇ ਏਰੀਏ ਦੇ ਵਿੱਚ ਲੱਖਾਂ ਦੀ ਤਦਾਦ ਵਿੱਚ ਦਿਨ- ਰਾਤ 24 ਘੰਟੇ ਮੁਢਲੀਆਂ ਤੇ ਸਸਤੀਆਂ ਸਿਹਤ ਸੇਵਾਵਾਂ ਦੇ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਵਿੱਚ ਗੁੱਸੇ ਦੀ ਲਹਿਰ ਦੌੜ ਗਈ। ਜਿਸ ਦੇ ਇਵਿਜ ਵਜੋਂ ਅੱਜ ਲੁਧਿਆਣਾ ਸਿਵਲ ਹਸਪਤਾਲ ਦੇ ਸਾਹਮਣੇ ਇੱਕ ਰੋਹ ਭਰਪੂਰ ਧਰਨਾ ਦਿੱਤਾ ਗਿਆ। ਉਪਰੰਤ ਰੋਸ ਮਾਰਚ ਕਰਕੇ ਸਬੰਧਤ ਅਨਸਰ ਅਖੌਤੀ ਪ੍ਰਧਾਨ ਰਾਜਕੁਮਾਰ ਹੈਪੀ ਦੇ ਘਰ ਦਾ ਘਿਰਾਓ ਚੌਕ ਵਿੱਚ ਪੁਤਲਾ ਫ਼ੂਕਿਆ ਗਿਆ, ਅਤੇ ਸਬੰਧਤ ਸਿਹਤ ਵਿਭਾਗ ਨੂੰ ਉਸ ਖਿਲਾਫ ਵਿਭਾਗੀ ਕਾਰਵਾਈ ਕਰਨ ਦੇ ਲਈ ਮੰਗ ਪੱਤਰ ਦਿੱਤਾ ਗਿਆ। ਇਹ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਪੰਜਾਬ ਦੇ ਨਾਮ ਵੀ ਜਾਰੀ ਕੀਤਾ ਗਿਆ। ਉਹਨਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਹੋ ਜਿਹੇ ਸਖ਼ਸ ਸਿਵਲ ਹਸਪਤਾਲ ਦੀ ਆੜ ਦੇ ਵਿੱਚ ਆਮ ਲੋਕਾਂ ਤੇ ਮੈਡੀਕਲ ਪ੍ਰੈਕਟਿਸ ਨਾਲ ਧਮਕੀਆਂ ਦੇ ਰਹੇ ਹਨ, ਅਗਰ ਇਸ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਪੰਜਾਬ ਪੱਧਰ ਦੀ ਵੱਡੀ ਰੈਲੀ ਸਿਵਲ ਹਸਪਤਾਲ ਲੁਧਿਆਣਾ ਦੇ ਬਿਲਕੁਲ ਸਾਹਮਣੇ ਕੀਤੀ ਜਾਵੇਗੀ। ਜਿੱਥੇ ਇਸ ਦਾ ਜਿੰਮੇਵਾਰ ਸਿਹਤ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਹੋਵੇਗਾ l ਇਸ ਸਮੇਂ ਡਾ ਅਜੀਤ ਰਾਮ ਸ਼ਰਮਾ ਝਾਂਡੇ ਮੀਤ ਪ੍ਰਧਾਨ ਡਾ ਅਤੁੱਲ ਕੁਮਾਰ ਢੰਡਾਰੀ ਡਾ ਪ੍ਰਮਿੰਦਰ ਸਿੰਘ ਰੰਗੀਆਂ ਡਾ ਰਾਜਿੰਦਰ ਸਿੰਘ ਚੀਮਾਂ ਬਲਾਕ ਡੇਹਲੋਂ ਬਲਾਕ ਪ੍ਰਧਾਨ ਡਾਕਟਰ ਬਚਿੱਤਰ ਸਿੰਘ ਰਾੜਾ। ਡਾਕਟਰ ਰਾਮ ਸਿੰਘ ਮਲੌਦ, ਡਾਕਟਰ ਰਾਜ ਮਿੰਦਰ ਸਿੰਘ ਸ਼ਿਮਲਾਪੁਰੀ, ਡਾਕਟਰ ਮਨਮੋਹਨ ਸਿੰਘ ਢੰਡਾਰੀ ਕਲਾਂ, ਡਾਕਟਰ ਲਾਲੀ ਵੀਜ਼ਾ ਬਲਾਕ, ਡਾਕਟਰ ਰਣਜੀਤ ਸਿੰਘ ਦੋਰਾਹਾ, ਡਾਕਟਰ ਸਤੀਸ਼ ਕੁਮਾਰ ਖੰਨਾ ਸਮਰਾਲਾ, , ਡਾਕਟਰ ਗੁਰਮੁਖ ਸਿੰਘ ਗਿੱਲ ਸਾਹਨੇਵਾਲ, ਡਾਕਟਰ ਪ੍ਰਕਾਸ਼ ਯਾਦਵ ਗਿਆਸਪੁਰਾ, ਡਾਕਟਰ ਜਸਮੇਲ ਸਿੰਘ ਲਲਤੋਂ ਕਲਾਂ ਬਲਾਕ ਪੱਖੋਵਾਲ ਡਾਕਟਰ ਸੁਮਿਤ ਮਿਸ਼ਰਾ ਗਿਆਸਪੁਰਾ ਡਾ ਜਗਮੋਹਨ ਸਿੰਘ ਸੋਨੀ ਰਾੜਾ ਸਾਹਿਬ ਡਾ ਸੁਖਵਿੰਦਰ ਸਿੰਘ ਰੌਣੀ ਡਾ ਕੁਲਵੰਤ ਸਿੰਘ ਮਲੌਦ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿੱਚ ਬਲਾਕ ਮੈਂਬਰ ਹਾਜ਼ਰ ਸਨ l
Leave a Reply